ਦਿੱਲੀ: 1984 ਸਿੱਖ ਦੰਗਿਆਂ ਲਈ ਜਾਂਚ ਕਮਿਸ਼ਨ ਦੇ ਗਠਨ ਦੀ ਫਾਈਲ ਗੁੰਮ

 ਨਵੀਂ ਦਿੱਲੀ— 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਦਿੱਲੀ ਸਰਕਾਰ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਬਣਾਉਣ ਦਾ ਫੈਸਲਾ ਕੀਤਾ ਸੀ ਪਰ ਹੁਣ ਉਸ ਦੇ ਗਠਨ ਦੀ ਫਾਈਲ ਹੀ ਗੁੰਮ ਹੋ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਸ ਬਾਰੇ ਇਕ ਸਰਕੁਲਰ ਵੀ ਜਾਰੀ ਕੀਤਾ ਹੈ। ਇਸ ਸਰਕੁਲਰ 'ਚ ਕਿਹਾ ਗਿਆ ਹੈ ਕਿ 1984 ਦੇ ਦੰਗਿਆਂ ਨੂੰ ਲੈ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਗਠਨ ਵਾਲੀ ਫਾਈਲ ਸਾਬਕਾ ਗ੍ਰਹਿ ਮੰਤਰੀ (ਜਿਤੇਂਦਰ ਤੋਮਰ) ਨੂੰ ਭੇਜੀ ਗਈ ਸੀ, ਜਿਸ ਦੇ ਬਾਅਦ ਤੋਂ ਨਹੀਂ ਮਿਲ ਰਹੀ। ਇਸ ਦੇ ਨਾਲ ਹੀ ਸਾਰੇ ਵਿਭਾਗਾਂ ਤੋਂ ਮੰਗ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਤੁਹਾਨੂੰ ਇੱਥੇ ਮਿਲੇ ਤਾਂ ਗ੍ਰਹਿ ਵਿਭਾਗ ਨੂੰ ਭੇਜੋ। ਦੂਜੇ ਪਾਸੇ ਇਸ ਬਾਰੇ ਜਦੋਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ਼ ਬਾਰੇ ਅਜੇ ਜਾਣਕਾਰੀ ਨਹੀਂ ਹੈ, ਬਾਅਦ 'ਚ ਦੱਸਾਂਗਾ।


Source - Jagbani
 
Top