Latest Punjabi Boliyan Collection 2014

1. ਜੇਠ ਜਠਾਣੀ ਅੰਦਰ ਸੌਂਦੇ
 ਤੇਰੀ ਮੰਜੀ ਦਰ ਵਿੱਚ ਵੇ
 ਕੀ ਲੋਹੜਾ ਆ ਗਿਆ
 ਕੀ ਲੋਹੜਾ ਆ ਗਿਆ ਘਰ ਵਿੱਚ ਵੇ


2. ਸੁਣੋ ਅੰਗਰੇਜ਼ੋ ਸੁਣੋ ਬਾਦਲੋ
 ਸਿਖਰੀਂ ਜ਼ਹਾਜ਼ ਚੜ੍ਹਾਏ
 ਸਿਖ਼ਰ ਵਾਲਿਆਂ ਨੇ ਛੱਡੀਆਂ ਗੋਲੀਆਂ
 ਫ਼ੌਜ਼ੀ ਮਾਰ ਮੁਕਾਏ
 ਨੀ ਪੁੱਤ ਮਾਵਾਂ ਦੇ
 ਪਰੀਆਂ ਛੋੜ ਕੇ ਆਏ
 ਨੀ ਪੁੱਤ ਮਾਵਾਂ ਦੇ
 ਪਰੀਆਂ ਛੋੜ ਕੇ ਆਏ


3. ਜੇ ਮੁੰਡੇਆ ਮੈਥੋਂ ਕੰਮ ਵੇ ਕਰਾਓਨਾ
 ਟੋਕਰੀ ਲੈਦੇ ਤਾਰਾਂ ਦੀ
 ਮੈਂ ਧੀ ਵਢ਼ੇਆਂ ਸਰਦਾਰਾਂ ਦੀ
 ਮੈਂ ਧੀ ਵਢ਼ੇਆਂ ਸਰਦਾਰਾਂ ਦੀ


4. ਜੇ ਮੁੰਡੇਆ ਮੈਨੂ ਤੁਰਦੀ ਵੇਖਣਾ
 ਗੜਵਾ ਲੈਦੇ ਚਾਂਦੀ ਦਾ
 ਲੱਕ ਹਿੱਲੇ ਮਜਾਜਨ ਜਾਂਦੀ ਦਾ
 ਲੱਕ ਹਿੱਲੇ ਮਜਾਜਨ ਜਾਂਦੀ ਦਾ

5. ਚੱਕ ਪੋਣਾ ਕੁੜੀ ਸਾਗ ਲੈਣ ਚੱਲੀ ਏ
 ਖੜੀ ਉਡੀਕੇ ਸਾਥਣ ਨੂੰ
 ਵੇ ਕਚੀ ਕੈਲ ਮਰੋੜੇ ਦਾਤਨ ਨੂੰ
 ਖੜੀ ਉਡੀਕੇ ਸਾਥਣ ਨੂੰ
 ਵੇ ਕਚੀ ਕੈਲ ਮਰੋੜੇ ਦਾਤਨ ਨੂੰ

6.ਮੇਜ ਉੱਤੇ ਰਖ ਦੇ ਸ਼ਰਾਬ ਦੀਆਂ ਬੋਤਲਾਂ
 ਕੋਲ ਹੀ ਰਖ ਦੇ ਗਲਾਸ
 ਨੀ ਰੰਗ ਗੋਰਾ ਕਰਲਾ
 ਮਿੱਤਰਾਂ ਦਾ ਰਹਿਣਾ ਇਹੀ ਹਾਲ
 ਨੀ ਰੰਗ ਗੋਰਾ ਕਰਲਾ
 ਮਿੱਤਰਾਂ ਦਾ ਰਹਿਣਾ ਇਹੀ ਹਾਲ


7. ਕਿਥੇ ਤਾਂ ਰਖਾਂ ਤੇਰੀਆਂ ਸ਼ਰਾਬ ਦੀਆਂ ਬੋਤਲਾਂ
 ਕਿਥੇ ਤਾਂ ਰਖਾਂ ਵੇ ਗਲਾਸ
 ਵੇ ਰੰਗ ਕਾਲਾ ਹੋ ਗਿਆ
 ਤੇਰੀ ਉਦਾਸੀ ਨਾਲ
 ਵੇ ਰੰਗ ਕਾਲਾ ਹੋ ਗਿਆ
 ਤੇਰੀ ਉਦਾਸੀ ਨਾਲ

8.ਕਿੱਕਰਾਂ ਵੀ ਲੰਘ ਆਈ 
 ਬੇਰੀਆਂ ਵੀ ਲੰਘ ਆਈ
 ਲੰਘਨੇ ਰਹਿਗੇ ਤੂਤ
 ਨੀ ਇਹਨਾਂ ਤੂਤਾਂ ਨੇ ਮੇਰੀ ਲਈ ਜਵਾਨੀ ਸੂਤ
 ਨੀ ਇਹਨਾਂ ਤੂਤਾਂ ਨੇ ਮੇਰੀ ਲਈ ਜਵਾਨੀ ਸੂਤ

9.ਬੇਰੀਏ ਨੀ ਤੈਨੂ ਬੇਰ ਲੱਗਣਗੇ 
 ਕਿੱਕਰੇ ਨੀ ਤੈਨੂ ਤੁੱਕੇ
 ਰਾਂਝਾ ਦੂਰ ਖੜਾ
 ਦੂਰ ਖੜਾ ਦੁਖ ਪੁਛੇ
 ਨੀ ਰਾਂਝਾ ਦੂਰ ਖੜਾ ਦੂਰ ਖੜਾ ਦੁਖ ਪੁਛੇ
 ਨੀ ਰਾਂਝਾ ਦੂਰ ਖੜਾ ਦੂਰ ਖੜਾ ਦੁਖ ਪੁਛੇ

10.ਗਿਧਾ ਪਾਉਂਦੀ ਬੋਲੀ ਪਾਉਂਦੀ ਖੜੀ ਖੜੀ ਨੂੰ ਔੜੀ
 ਨੀਂ ਰਾਤੀਂ ਜੱਟ ਹੱਦ ਕਰ ਗਯਾ "ਨੀਂ ਕੀ ਕਰਗਿਆ,
 ਨੀਂ ਰਾਤੀਂ ਜੱਟ ਹਦ ਕਰ ਗਯਾ ,
 ਪੀ ਗਯਾ ਦਾਲ ਦੀ ਤੌੜੀ ਪੀ
 ਗਯਾ ਦਾਲ ਦੀ ਤੌੜੀ !!

11.ਜੁਗਨੀ ਬੈਠੀ ਚੁੱਕ ਪ੍ਰਾਂਤ ....... ਭਾਲੇ ਮਾਹੀ ਦਾ...
 ਭਾਲੇ ਮਾਹੀ ਦਾ ਓਹ ਸਾਥ ....... ਕਰਨਾ ਚਹੁੰਦੀ ਹੈ .....
 ਕਰਨਾ ਚਹੁੰਦੀ ਹੈ ਗੱਲ ਬਾਤ
 ਵਿਚ ਓਹ ਆ ਗਈ ਇਸ਼ਕ਼ ਜਮਾਤ
 ਓਏ ਵੀਰ ਮੇਰੇਆ ਜੁਗਨੀ .......... ਹੋਏ
 ਵੀਰ ਮੇਰੇਆ ਜੁਗਨੀ ਦਸਦੀ ਹੈ
 ਓਹਨੂੰ ਚੇਤੇ ਕਰ ਕਰ ਹੱਸਦੀ ਹੈ
 ਵੀਰ ਮੇਰੇਆ ਜੁਗਨੀ ਹੱਸਦੀ ਹੈ ........ ਹੋਏ .... ਓਏ ਓਏ ਹੋਏ

12.ਚਿੱਟਾ ਚਾਦਰਾ, ਪੱਗ ਗੁਲਾਬੀ, ਖੂਹ ਤੇ ਕੱਪੜੇ ਧੋਵੇ,
 ਸਾਬਣ ਥੋੜਾ, ਮੈਲ ਬਥੇਰੀ, ਉੱਚੀ ਉੱਚੀ ਰੋਵੇ,
 ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ,
 ਛੜੇ ਵਿਚਾਰੇ ਦੇ, ਕੌਣ ਚਾਦਰੇ ਧੋਵੇ

13.ਛੜਾ - ਛੜਾ ਨਾ ਕਰ ਤੂ ਕੁਰ੍ਹੀਏ , 
 ਵੇਖ ਛੜੇ ਨਾਲ ਲਾ ਕੇ
 ਨੀ ਛੜਾ ਤਾਂ ਤੇਰੇ ਭਾਂਡੇ ਮਾਂਜੁ
 ਹੋ ਛੜਾ ਤਾਂ ਤੇਰੇ ਭਾਂਡੇ ਮਾਂਜੁ
 ਹਾਂ ਰਖਦੁ ਐਂ ਚਮਕਾ ਕੇ ,
 ਨੀ ਦਾਲ ਰਿੰਨ ਕੇ ਰਗੜੋ ਚੱਟਨੀ
 ਹੋ ਦਾਲ ਰਿੰਨ ਕੇ ਰਗੜੋ ਚੱਟਨੀ ,
 ਦਓ ਮਿਠਿਆ ਰੋਟੀਆਂ ਲਾ ਕੇ
 ਬ਼ਹ ਜੀ ਪੀੜ੍ਹੀ ਤੇ ਸੂਟ ਬਦਾਮੀ ਪਾ ਕੇ ,,,,
 ਬ਼ਹ ਜੀ ਪੀੜ੍ਹੀ ਤੇ ਸੂਟ ਬਦਾਮੀ ਪਾ ਕੇ !

14.ਹੋ ਬਾਰੀ ਬਰਸੀ ਖੱਟਣ ਗਿਆ ਸੀ
 ਬਾਰੀ ਬਰਸੀ ਖੱਟਣ ਗਿਆ ਸੀ
 ਖਟ੍ਟਕੇ ਲਿਆਂਦਾ ਪੇੜਾ
 ਰੀਸ ਪੰਜਾਬੀਆਂ ਦੀ , ਬੱਲੇ......
 ਹੋ ਰੀਸ ਪੰਜਾਬੀਆਂ ਦੀ
 ਕਰੂ ਦੁਨੀਆ ਤੇ ਕਿਹੜਾ
 ਬਈ ਰੀਸ ਪੰਜਾਬੀਆਂ ਦੀ

15.ਪੇਟੀ ਹੋਵੇ ਲੱਕੜ ਦੀ
 ਅਲਮਾਰੀ ਹੋਵੇ ਟੀਨ ਦੀ
 ਨੀ ਮੁੰਡਾ ਹੋਵੇ ਪ੍ਢ਼ੇਆ
 ਬੱਲੇ ਬੱਲੇ ਬੱਲੇ
 ਹਾਏ ਮੁੰਡਾ ਹੋਵੇ ਪ੍ਢ਼ੇਆ
 ਸਾਨੂੰ ਲੋੜ ਹੈ ਜ਼ਮੀਨ ਦੀ
 ਮਾਏ ਮੁੰਡਾ ਹੋਵੇ ਪ੍ਢ਼ੇਆ
 ਸਾਨੂੰ ਲੋੜ ਹੈ ਜ਼ਮੀਨ ਦੀ



 
Top