Punjabi Boliyan Collection Part 3

1.ਸੁੰਦਰ-ਮੁੰਦਰੀਏ -ਹੋ----ਤੇਰਾ ਕੌਣ ਵਿਚਾਰਾ-ਹੋ
 ਦੁੱਲਾ ਭੱਟੀ ਵਾਲਾ-ਹੋ----ਦੁੱਲੇ ਧੀ ਵਿਆਹੀ-ਹੋ
 ਸੇਰ ਸ਼ੱਕਰ ਪਾਈ-ਹੋ----ਕੁੜੀ ਦੇ ਬੋਝੇ ਪਾਈ-ਹੋ
 ਕੁੜੀ ਦਾ ਸਾਲੂ ਪਾਟਾ-ਹੋ----ਸਾਲੂ ਕੌਣ ਸਮੇਟੇ-ਹੋ
 ਚਾਚਾ ਗਾਲੀ ਦੇਸੇ-ਹੋ----ਚਾਚੇ ਚੂਰੀ ਕੁੱਟੀ-ਹੋ
 ... ਜਿਮੀਦਾਰਾਂ ਲੁੱਟੀ-ਹੋ----ਜਿਮੀਦਾਰ ਸਦਾਏ-ਹੋ
 ਗਿਣ ਗਿਣ ਪੌਲੇ ਲਾਏ-ਹੋ
 ਇੱਕ ਪੋਲਾ ਘਟ ਗਿਆ ਸਿਪਾਹੀ ਲੈਕੇ ਨੱਠ ਗਿਆ !!!!!
 ਹੈਪੀ ਲੋਹੜੀ ਜੀ___

2.ਅੰਬੀਆਂ ਦਾ ਬੂਟਾ
 ਅੰਬੀਆਂ ਦਾ ਬੂਟਾ, ਉੱਤੇ ਲੱਗਿਆ ਏ ਬੂਰ ਵੇ
 ਵੇਹੜੇ ਵਿਚ ਤਪੇ
 ਵੇਹੜੇ ਵਿਚ ਤਪੇ, ਸਾਡਾ ਤਪਦਾ ਤੰਦੂਰ ਵੇ
 ਰੋਟੀ ਖਾ ਕੇ ਜਾਈਂ
 ਹਾਏ ਰੋਟੀ ਖਾ ਕੇ ਜਾਈਂ, ਸਾਡੀ ਦਾਲ ਮਸ਼ਹੂਰ ਵੇ
 ਰੋਟੀ ਖਾ ਕੇ ਜਾਈਂ, ਸਾਡਾ ਤਪਦਾ ਤੰਦੂਰ ਵੇ
 ਰੋਟੀ ਖਾ ਕੇ ਜਾਈਂ, ਸਾਡੀ ਦਾਲ ਮਸ਼ਹੂਰ ਵੇ
 ਰੋਟੀ ਖਾ ਕੇ ਜਾਈਂ...

3.ਪੰਜ ਸੱਤ ਪੱਕੀਆਂ , ਪ੍ਰਾਂਤ ਹੇਠਾਂ ਰਖੀਆਂ 
 ਆਉਣਗੇ ਮੁਸਾਫ਼ਿਰ ਖਾ ਜਾਣਗੇ
 ਸੱਸ ਨੂੰਹ ਦੀ ਲੜਾਈ ਪਾ ਜਾਣਗੇ !
 ਸੱਸ ਨੂੰਹ ਦੀ ਲੜਾਈ ਪਾ ਜਾਣਗੇ !

4.ਬਾਰੀ ਬਰਸੀ ਖੱਟਣ ਗਿਆ ਸੀ 
 ਬਾਰੀ ਬਰਸੀ ਖੱਟਣ ਗਿਆ ਸੀ
 ਖੱਟ ਕੇ ਲਿਆਂਦੇ ਪਟਾਕੇ
 NEW YEAR ਮਨਾਈਏ ਜੀ ....... ਬੋਲੀਆਂ ਪਾ ਪਾ ਕੇ !
 NEW YEAR ਮਨਾਈਏ ਜੀ ....... ਬੋਲੀਆਂ ਪਾ ਪਾ ਕੇ !
 NEW YEAR ਮਨਾਈਏ ਜੀ ....... ਬੋਲੀਆਂ ਪਾ ਪਾ ਕੇ !

5.ਮਧਾਣੀਆਂ ਮਧਾਣੀਆਂ ਮਧਾਣੀਆਂ 
 ਪੇਕੇ ਅਸੀਂ ਭੈਣਾਂ ਨਚਿਏ
 ਸੌਹਰੇ ਨਚਣ ਦਰਾਣੀਆਂ ਜਠਾਣੀਆਂ
 ਪੇਕੇ ਅਸੀਂ ਭੈਣਾਂ ਨਚਿਏ
 ਸੌਹਰੇ ਨਚਣ ਦਰਾਣੀਆਂ ਜਠਾਣੀਆਂ

6.ਮੈਂ ਤਾਂ ਜੇਠ ਨੂ ਜੀ ਜੀ ਕੇਹਂਦੀ
 ਮੈਨੂ ਕੇਹਂਦਾ ਫ਼ੋਟ
 ਜੇਠ ਨੂ ਅੱਗ ਲੱਗ ਜੇ
 ਸਨੇ ਪਜਾਮਾ ਕੋਟ !
 ਜੇਠ ਨੂ ਅੱਗ ਲੱਗ ਜੇ
 ਸਨੇ ਪਜਾਮਾ ਕੋਟ !

7.ਮਾਹੀ ਮੇਰਾ ਰੰਗ ਰੰਗੀਲਾ, ਕਰਦਾ ਬਹੁਤ ਸ਼ੈਤਾਨੀ 
 ਗੱਲ ਗੱਲ ਤੇ ਛੇੜੀ ਜਾਵੇ , ਚੱਲਣੀ ਨਹੀ ਮਨਮਾਨੀ
 ਮਾਂ ਦੇਆ ਲਾਡਲੇਆ ਯਾਦ ਕਰ ਦੂਂ ਨਾਨੀ !
 ਮਾਂ ਦੇਆ ਲਾਡਲੇਆ ਯਾਦ ਕਰ ਦੂਂ ਨਾਨੀ !
 ਮਾਂ ਦੇਆ ਲਾਡਲੇਆ ਵੇ !

8. ਬਾਰੀ ਬਰਸੀ ਖਟਨ ਗਿਆ ਸੀ,
 ਖ਼ੱਟ ਕੇ ਲਿਆਂਦਾ ਪਤੀਲਾ__
 .
 ਇੱਕ ਵਾਰੀ ਹਾਂ ਕਰਦੇ ਨਖਰੋ
 ਤੇਨੂੰ ਸੂਟ ਸਵਾ ਦੂੰ ਨੀਲਾ

9.ਧਾਵੇ ਧਾਵੇ ਧਾਵੇ, ਕੋਕਾ-ਕੋਲਾ ਪੀ ਜੱਟੀਏ,
 ਨੀ ਤੇਰੇ ਚਾਹ ਨੇ ਕੀਤੇ ਬੁੱਲ ਕਾਲੇ,
 ਨੀ ਤੇਰੇ ਸੰਗ ਪੜਨੇ ਨੂੰ,
 ਛੱਡੇ ਬੀ.ਏ. ਦੇ ਪੇਪਰ ਵਿਚਾਲੇ,
 ਨੀ ਰਾਤ ਨੂੰ ਤੂੰ ਕੰਧਾਂ ਟੱਪਦੀ,
 ਦਿਨੇ ਡਰਦੀ ਟੱਪਣ ਤੋਂ ਨਾਰੇ,
 ਨੀ ਦੱਸ ਤੇਰੇ ਕੀ ਲੱਗਦੇ !
ਪੰਜਾਬੀ ਬੋਲੀਆ - Punjabi Boliyan ਵਾਲੇ....
 ਨੀ ਦੱਸ ਤੇਰੇ ਕੀ ਲੱਗਦੇ !!!

10.ਆਉਂਦੀ ਕੁੜੀਏ… ਜਾਂਦੀ ਕੁੜੀਏ…
 ਤੁਰਦੀ ਪਿਛਾਂਹ ਨੂੰ ਜਾਵੇਂ…

 ਨੀਂ ਕਾਹਲੀ ਕਾਹਲੀ ਪੈਰ ਪੱਟ ਲੈ…
 ਤੀਆਂ ਲੱਗੀਆਂ ਪਿੱਪਲ ਦੀ ਛਾਵੇਂ… 
 
Top