Punjabi Boliyan collection part4 latest punjabi boliyan 

1. ਪਿੰਡਾਂ ਵਿਚੋਂ ਪਿੰਡ ਸੁਣੀਦਾ 
  ਪਿੰਡ ਸੁਣੀਦਾ ਮਾੜੀ
 ਮਾੜੀ ਦੀਆਂ ਦੋ ਕੁੜੀਆਂ ਸੁਣੀਦੀਆਂ
 ਇੱਕ ਪਤਲੀ ਇੱਕ ਭਾਰੀ
 ਪਤਲੀ ਨੇ ਤਾਂ ਵਿਆਹ ਕਰਵਾ ਲਿਆ
 ਭਾਰੀ ਅਜੇ ਕੁਆਰੀ
 ਆਪੇ ਲਈ ਜਾਣਗੇ ਜਿਹਨੂ ਲੱਗੀ ਪਿਆਰੀ


2.ਮੇਰੀ ਕਿਹਨੇ ਖਿਚ ਲਈ ਪਤੰਗ ਵਾਲੀ ਡੋਰ 

 ਮੇਰੀ ਕਿਹਨੇ ਖਿਚ ਲਈ ਪਤੰਗ ਵਾਲੀ ਡੋਰ


3.ਗੱਡੇ ਗ੍ਡੇਹੇ ਵਾਲਿਆ ਗੱਡਾ ਹੌਲੀ ਹੌਲੀ ਤੋਰ 
 ਮੇਰੇ ਦੁਖਣ ਕੰਨਾਂ ਦੀਆਂ ਵਾਲੀਆਂ
 ਹੁਲਾਰੇ ਖਾਂਦੇ ਮੋਰ
 ਮੇਰਾ ਮਾਹੀ ਗੜਵਾ
 ਨੀ ਮੈਂ ਗੜਵੇ ਦੀ ਡੋਰ


4.ਪਛੋ ਦੀਆਂ ਪੈਣ ਕਣੀਆਂ
ਮੇਰਾ ਭਿੱਜ ਗਿਆ ਵਰੀ ਦਾ ਲੈਹਂਗਾ


5.ਗੜ ਗੜ ਕਰਦੇ ਬੱਦਲ ਵਰ੍ਹਿਆ
 ਢੇਹ ਗਿਆ ਛੜੇ ਦਾ ਕੋਠਾ
 ਨੀ ਪਾਣੀ ਪਾਣੀ ਹੋ ਗਿਆ ਸਾਰੇ
 ਮੈਂ ਡਿਗ ਪਈ ਖਾ ਕੇ ਗੋਤਾ
 ਨੀ ਅਕ੍ਖੀਆਂ ਮਾਰ ਗਿਆ
 ਜੈਲਦਾਰ ਦਾ ਪੋਤਾ


6. ਸਾਉਣ ਮਹੀਨੇ ਵਰ੍ਹੇ ਮੇਘਲਾ
 ਵਗੇ ਪਰੇ ਦੀ ਵ਼ਾ
 ਵੇ ਖਾ ਲਈ ਨਾਗਾਂ ਨੇ
 ਜੋਗੀ ਬੀਨ ਬਜਾ

7.ਸਾਉਣ ਦੇ ਮਹੀਨੇ ਮੰਜੇ ਡਾਹਿਏ ਨਾ ਵੇ ਜੋੜਕੇ
ਵਗਨਗੇ ਪਰਨਾਲੇ ਪਾਣੀ ਲੈਜੂਗਾ ਵੇ ਰੋੜ੍ਹ ਕੇ

8.ਸਾਉਣ ਦੇ ਮਹੀਨੇ ਜੀ ਨਾ ਕਰਦਾ ਵੰਗਾਂ ਪਾਉਣ ਨੂੰ 
 ਮੁੰਡਾ ਫਿਰੇ ਨੀ ਸੱਤ ਰੰਗੀਆਂ ਚੜਾਉਣ ਨੂੰ

9.ਤੇਰੇ ਤੇ ਮੈਂ ਆਸ਼ਿਕ ਹੋਇਆ ਹਾਣ ਦੀਏ ਮੁਟਿਆਰੇ 
 ਨੀ ਤੇਰੇ ਲੈ ਮੈਂ ਪਾਵਾਂ ਬੋਲੀਆਂ
 ਤੂ ਨਾ ਭਰੇ ਹੁੰਘਾਰੇ
 ਨੀ ਤੇਰੀ ਅਕ੍ਖ ਨੇ ਟੂਣਾ ਕਰਤਾ
 ਕੀਲ ਲਿਆ ਮੁਟਿਆਰੇ
 ਨੀ ਹੋਰ ਦੱਸ ਕੀ ਮੰਗਦੀ
 ਹੁਸਨ ਦੀਏ ਸਰਕਾਰੇ

10.ਖੜ੍ਹੀ ਤੂੰ ਖੜ੍ਹੋਤੀ

 ਤੋੜੇੰ ਤੂੰ ਕੰਰੀਰੀ ਉੱਤੋਂ ਡੇਲੇ

 ਨੀ ਸੰਭਾਲ ਗੋਰੀਏ

 ਚੁੰਨੀ ਤੇ ਸੱਪ ਮੇਲ੍ਹੇ
 
Top