1. ਮਾਪਿਆਂ ਤੇਰਿਆਂ ਨੇ ਅੱਡ ਕਰ ਦਿੱਤਾ
 ਦੇ ਕੇ ਬੂਰਾ ਝੋਟਾ
 ਵੇ ਤੂੰ ਓਹਦੀ ਪੂੰਛ ਫਢੀਂ
 ਮੈਂ ਮਾਰੂਂਗੀ ਸੋਟਾ
 ਵੇ ਤੂੰ ਓਹਦੀ ਪੂੰਛ ਫਢੀਂ
 ਮੈਂ ਮਾਰੂਂਗੀ ਸੋਟਾ

2. ਬਾਰੀ ਬਰਸੀ ਖੱਟਣ ਗਿਆ ਸੀ
 ਖੱਟ ਕੇ ਲਿਆਂਦਾ ਬਤਾਊਂ
 ਬਹਿ ਜਾ ਸਾਈਕਲ ਤੇ
 ਟੱਲੀਆਂ ਬਾਜਾਓੰਦਾ ਜਾਊਂ
 ਨੀ ਬਹਿ ਜਾ ਸਾਈਕਲ ਤੇ
 ਟੱਲੀਆਂ ਬਾਜਾਓੰਦਾ ਜਾਊਂ

3.ਉੱਚੇ ਟਿੱਬੇ ਮੈਂ ਤਾਣਾ ਤਣਦੀ

ਉੱਤੋਂ ਦੀ ਲੰਘ ਗਿਆ ਕੱਟਾ

ਜੇ ਮੈਨੂੰ ਪਤਾ ਹੁੰਦਾ
ਸਿਰ ਚ ਮਾਰਦੀ ਬੱਟਾ



4.ਜੱਟੀਆਂ ਪੰਜਾਬ ਦੀਆਂ ਉਚੀਆਂ ਤੇ ਲੰਮੀਆਂ

ਨੱਚ ਨੱਚ ਧਰਤੀ ਹਿਲਾਓਣ ਗੀਆਂ
ਨੀ ਅੱਜ ਗਿੱਧੇ ਵਿੱਚ ਭੜਥੂ ਪਾਓਣ ਗੀਆਂ



5.ਲੋਕੀਂ ਕਹਿਦੇ ਕਾਲਾ ਕਾਲਾ

ਅਸੀਂ ਸਹੇੜਿਆ ਮਰ ਕੇ

ਫੁੱਲ ਵੇ ਗੁਲਾਬ ਦਿਆ

ਆ ਨਦੀਆਂ ਵਿੱਚ ਤਰ ਕੇ
.
ਫੁੱਲ ਵੇ ਗੁਲਾਬ ਦਿਆ
ਆ ਨਦੀਆਂ ਵਿੱਚ ਤਰ ਕੇ 


6.ਗੋਡੇ ਗੋਡੇ ਗਾਰਾ

ਵਿੱਚ ਮੇਰਾ ਵੀਰ ਖੜ੍ਹਾ

ਗਲ ਸੋਨੇ ਦੀ ਮਾਲਾ
.
.
.
ਵਿੱਚ ਮੇਰਾ ਵੀਰ ਖੜ੍ਹਾ

ਗਲ ਸੋਨੇ ਦੀ ਮਾਲਾ



7.ਸੱਸਾਂ ਸੱਸਾਂ ਹਰ ਕੋਈ ਕਹਿੰਦਾ

ਰੀਸ ਨਾ ਹੁੰਦੀ ਮਾਵਾਂ ਦੀ

ਮੈਂ ਮਛਲੀ .........

ਮੈਂ ਮਛਲੀ ਦਰਿਆਵਾਂ ਦੀ

ਮੈਂ ਮਛਲੀ .........

ਮੈਂ ਮਛਲੀ ਦਰਿਆਵਾਂ ਦੀ


8.ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ,

ਹਰੇ ਹਰੇ ਘਾ ਉਤੇ ਸੱਪ ਫੂਕਾਂ ਮਾਰਦਾ,
ਭਜੋ ਵੀਰੋ ਵੇ ਬਾਪੁ ਕੱਲਾ ਮੱਝਾਂ ਚਾਰਦਾ,

ਭਜੋ ਵੀਰੋ ਵੇ ਬਾਪੁ ਕੱਲਾ ਮੱਝਾਂ ਚਾਰਦਾ

9.ਗਿੱਧਾ ਗਿੱਧਾ ਕਰੇ ਮੇਲਣੇ ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀ ਆਗਏ ਕੀ ਬੁਢੜਾ ਕੀ ਠੇਰਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ,
ਮੇਲਣੇ ਨੱਚਲੈ ਨੀ ਦੇ ਲੈ ਸ਼ੌਕ ਦਾ ਗੇੜਾ

10.ਬੱਲੇ-ਬੱਲੇ ਬਈ ਕਾਲੀ ਕੁੜਤੀ ਪੀ੍ਤ ਕੋਰ ਦੀ
....................
ਉੱਤੇ ਨਾਂ ਵੇ ਚੰਨਣ ਸਿੰਘਾ ਤੇਰਾ,
.......................
ਵੇ ਕਾਲੀ ਕੁੜਤੀ ਪੀ੍ਤ ਕੋਰ ਦੀ
 
Top